Heer

Heer a song by Arjan Dhillon on Foxsoundi — Free Music, Smart Streaming for Everyone

Heer by Arjan Dhillon

Heer Lyrics

Mxrci
ਕਹਿੰਦੇ ਆਖੇ ਲੱਗਕੇ ਸਿਰ ਝੁਕਾਂਗੀ ਜਯੀਆਂ ਦਾ
ਤਾਹਿ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਹਾਏ ਕਾਹਤੋਂ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਖੁੱਲੀ ਹਵਾ ਵਿਚ ਕੁੜੀਆਂ ਨੂੰ ਕਿਉਂ ਲੈਣ ਨੀ ਦਿੰਦੇ ਸਾਹ
ਇਸ਼ਕ ਬੁਲ੍ਹੇ ਦਾ ਸੁੱਚਾ ਏ ਤੇ ਸਾਡਾ ਕਿਉਂ ਗੁਨ੍ਹਾਂ
ਕਿਉਂ ਕੁਵਾਰਾ ਚਾ ਪੜ੍ਹ ਸਕਦੇ ਨੀ ਧੀਆਂ ਦਾ
ਤਾਹਿ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਹਾਏ ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ
ਕਹਿੰਦਾ ਸਾਹਿਰ ਸਾਡੇ ਇਸ਼ਕੇ ਦਾ ਮਜਾਕ ਬਣਾ ਗਏ ਨੇ
ਕਿਦੇ ਨਾਲ ਜੁੜੇ ਅਰਮਾਨ ਏ ਤੱਕ ਸਕਦੇ ਨੀ ਧੀਆਂ
ਤਾਹਿ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਹਾਏ ਕਾਹਤੋਂ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਹਾਏ ਕਿੰਨੀਆਂ ਕੁੜੀਆਂ ਕੱਲੀਆਂ ਵਹਿ ਵਹਿ ਰੋਂਦਿਆਂ ਰਹਿੰਦੀਆਂ ਨੇ
ਯਾਦਾਂ ਵਿੱਚੋ ਵਿਛੜੇ ਸੱਜਣ ਟੋਹਦੀਆਂ ਰਹਿੰਦੀਆਂ ਨੇ
ਵਿਆਹ ਕੇ ਤੋਰੀਆਂ ਨੂੰ ਨੀ ਲੱਗਦੀ ਪੇਕਿਆਂ ਦੀ ਵਾਹ
ਤਾਹਿ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਹਾਏ ਕਾਹਤੋਂ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਕੇਹਨ ਕਵੀਸ਼ਰ ਹੀਰ ਪੜੀ ਤੌ ਹਰ ਦੁੱਖ ਸੋ ਜਾਂਦਾ
ਬਾਲ ਡੰਗਰ ਨਾ ਰਾਜੀ ਹੋਵੇ ਰਾਜੀ ਹੋ ਜਾਂਦਾ
ਅਰਜਨਾ ਬਸਦੇ ਰਾਂਝੇ ਨਾਮ ਰੁਲੇ ਨਾ ਹੀਰਾਂ ਧੀਆਂ ਦਾ
ਤਾਹਿ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਕਾਹਤੋਂ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ
ਹਾਏ ਕਾਹਤੋਂ ਲੋਕੀ ਹੀਰ ਨਾਮ ਨੀ ਰੱਖਦੇ ਧੀਆਂ ਦਾ

From the album: A for Arjan